Debi Ranjit song teriyan gallan : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਪਾਲੀਵੁਡ ਇੰਡਸਟਰੀ ‘ਚ ਜਿੰਨਾ ਤਵੱਜੋ ਗਾਇਕਾਂ ਨੂੰ ਮਿਲਦਾ ਹੈ ਉਨ੍ਹੀ ਹੀ ਤਰੱਕੀ ਲਿਖਾਰੀ ਦੀ ਹੁੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦੇਬੀ ਮਕਸੂਸਪੁਰੀਆਂ ਨੇ ਹੁਣ ਤੱਕ ਜਿੰਨੇ ਵੀ ਗੀਤ ਆਪਣੀ ਕਲਮ ‘ਚੋਂ ਲਿਖੇ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਹਨਾਂ ਦੀ ਰਾਈਟਿੰਗ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਉਹਨਾਂ ਦਾ ਲਿਖਿਆ ਹਰ ਇੱਕ ਗੀਤ ਸੁਪਰਹਿੱਟ ਹੋਣ ਦੇ ਨਾਲ – ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਵੀ ਰਾਜ ਕਰਦਾ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਦੇਬੀ ਤੇ ਰਣਜੀਤ ਰਾਣਾ ਦਾ ਨਵਾਂ ਗੀਤ ‘ਤੇਰੀਆਂ ਗੱਲਾਂ’ ਰਿਲੀਜ਼ ਹੋਇਆ ਹੈ ਜੋ ਕਿ ਯੂਟਿਊਬ ‘ਤੇ ਟ੍ਰੈਡਿੰਗ ‘ਤੇ ਛਾਇਆ ਹੋਇਆ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਦੁਆਰਾ ਦੇਬੀ ਤੇ ਰਣਜੀਤ ਦੀ ਜੋੜੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਗੀਤ ਦੀ ਵੀਡੀਓ ਵੀ ਕਾਫੀ ਵਧੀਆ ਤਰੀਕੇ ਨਾਲ ਬਣਾਈ ਗਈ ਹੈ।ਦੇਬੀ ਮਕਸੂਦਪੁਰੀ ਦਾ ਲਿਖਿਆ ਗੀਤ ਹਰ ਪੰਜਾਬੀ ਗਾਇਕ ਦੀ ਸ਼ਾਨ ਬਣਦਾ ਹੈ ਕਿਉਂਕਿ ਉਹਨਾਂ ਦੀ ਸ਼ਾਇਰੀ ਬਹੁਤ ਹੀ ਮੀਨਿੰਗ ਫੁਲ ਹੁੰਦੀ ਹੈ। 10 ਜੂਨ 1966 ਨੂੰ ਹੁਸ਼ਿਆਰਪੁਰ ਦੇ ਪਿੰਡ ਮਕਸੂਸਪੁਰੀਆ ਵਿੱਚ ਜਨਮੇ ਦੇਬੀ ਦੇ ਗਾਣੇ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਮਨਮੋਹਨ ਵਾਰਿਸ ਕਮਲ ਹੀਰ ਸਮੇਤ ਹੋਰ ਕਈ ਨਾਮਵਰ ਗਾਇਕ ਗਾਉਂਦੇ ਹਨ। ਦੇਬੀ ਮਕਸੂਸਪੁਰੀਏ ਦਾ ਅਸਲੀ ਨਾਂਅ ਗੁਰਦੇਵ ਸਿੰਘ ਗਿੱਲ ਹੈ। ਉਹਨਾਂ ਦਾ ਪੂਰਾ ਪਰਿਵਾਰ ਅਤੇ ਬੱਚੇ ਅੱਜ ਕੱਲ੍ਹ ਕੈਨੇਡਾ ‘ਚ ਰਹਿ ਰਹੇ ਹਨ। ਦੇਬੀ ਮਕਸੂਸਪੁਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਗੀਤਕਾਰ ਵੱਜੋਂ ਐਂਟਰੀ ਕੀਤੀ ਸੀ। ਜਿਸ ਸਮੇਂ ਦੇਬੀ ਨੇ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ, ਉਸ ਸਮੇਂ ਉਹ ਸਿਰਫ 20 ਸਾਲਾਂ ਦੇ ਸਨ। ਉਹਨਾਂ ਦਾ ਸਭ ਤੋਂ ਪਹਿਲਾ ਗਾਣਾ ਕੁਲਦੀਪ ਮਾਣਕ ਨੇ ਗਾਇਆ ਸੀ।ਦੇਬੀ ਨੇ ਗਾਇਕ ਦੇ ਤੌਰ ‘ਤੇ 1994 ਵਿੱਚ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ। ਜੇਕਰ ਗੱਲ ਕੀਤੀ ਜਾਏ ਉਹਨਾਂ ਦੀਆਂ ਕੈਸਟਾਂ ਦੀ ਤਾਂ ਉਹਨਾਂ ਦੀਆਂ ਹੁਣ ਤੱਕ 15 ਕੈਸੇਟਾਂ ਆ ਚੁੱਕੀਆਂ ਹਨ।..
https://www.punjabi.dailypost.in/news/entertainment/pollywood/debi-ranjit-song-teriyan-gallan/