bhool bhulaiyaa 2 poster out : ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਫ਼ਿਲਮਾਂ ਦਾ ਦੌਰ ਕਾਫ਼ੀ ਤੇਜ਼ੀ ਨਾਲ ਚਲ ਰਿਹਾ ਹੈ । ਦੱਸ ਦੇਈਏ ਕਿ ਅਦਾਕਾਰ ਕਾਰਤਿਕ ਆਰੀਅਨ ਦੀ ਅਦਾਕਾਰੀ ਦੇ ਲੱਖਾਂ ਦੀ ਗਿਣਤੀ ‘ਚ ਫਨਜ਼ ਹਨ ।ਕਾਰਤਿਕ ਆਰੀਅਨ ਨੇ ਸੁਪਰਹਿੱਟ ਫ਼ਿਲਮਾਂ ਦੇ ਕੇ ਫੈਨਜ਼ ਦੇ ਦਿਲਾਂ ‘ਚ ਇਕ ਖ਼ਾਸ ਜਗ੍ਹਾ ਬਣਾ ਲਈ ਹੈ । ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਆਪਣੀ ਨਵੀਂ ਫਿਲਮ ‘ਭੁੱਲ ਭੁਲਾਇਆ 2 ‘ ਲੈ ਕੇ ਆ ਰਹੇ ਹਨ । ਜੋ ਕਿ ਅਕਸ਼ੇ ਕੁਮਾਰ ਦੀ ਫਿਲਮ ‘ਭੁੱਲ ਭੁਲਾਇਆ ‘ ਦਾ ਸੀਕੁਅਲ ਹੈ । ਇਸ ਫਿਲਮ ‘ਚ ਕਾਰਤਿਕ ਦਾ ਲੁਕ ਬਿਲਕੁਲ ਅਕਸ਼ੇ ਕੁਮਾਰ ਦੀ ਤਰ੍ਹਾਂ ਹੀ ਨਜ਼ਰ ਆਵੇਗਾ । ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਫ਼ਿਲਮ ‘ਚ ਕਾਰਤਿਕ ਦੇ ਨਾਲ ਅਦਾਕਾਰਾ ਕਿਆਰਾ ਅਡਵਾਨੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ ।ਇਸ ਫਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ , ਮੁਰਾਦ ਖੇਤਾਨੀ, ਕ੍ਰਿਸ਼ਨ ਕੁਮਾਰ ਹਨ । ਇਸ ਫਿਲਮ ਨੂੰ ਅਨੀਸ ਬਜਮੀ ਡਾਇਰੈਕਟ ਕਰ ਰਹੇ ਹੈ । ਫਿਲਮ ਦੀ ਕਹਾਣੀ :ਫ਼ਰਹਾਦ ਸਾਮਜੀ , ਆਕਾਸ਼ ਕੌਸ਼ਿਕ ਨੇ ਲਿਖੀ ਹੈ । ਗੱਲ ਕਰੀਏ ਅਦਾਕਾਰਾ ਕਿਆਰਾ ਅਡਵਾਨੀ ਦੀ ਤਾਂ ਉਹਨਾਂ ਨੇ ‘ ਭੁੱਲ ਭੁਲਾਇਆ ਸੀਕੁਅਲ 2 ‘ ਤੋਂ ਇਲਾਵਾ ਤੋਂ ਹੋਰ ਫ਼ਿਲਮ ਵੀ ਸਾਈਨ ਕੀਤੀਆਂ ਹਨ ।ਦੱਸ ਦੇਈਏ ਕਿ ਕਿਆਰਾ ਅਕਸ਼ੇ ਦੀ ਫਿਲਮ ‘ਲਕਸ਼ਮੀ ਬੰਬ’ ਅਤੇ ‘ਗੁੱਡ ਨਿਊਜ਼ ‘ ‘ਚ ਵੀ ਨਜ਼ਰ ਆਵੇਗੀ ।ਇਸ ਤੋਂ ਇਲਾਵਾ ਅਦਾਕਾਰ ਸਿਧਾਰਥ ਮਲਹੋਤਰਾ ਦੀ ਫਿਲਮ ‘ਸ਼ੇਰਸ਼ਾਹ ‘ ‘ਚ ਵੀ ਨਜ਼ਰ ਆਵੇਗੀ । ਉਥੇ ਹੀ ਅਦਾਕਾਰ ਕਾਰਤਿਕ ਆਰੀਅਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਅਪਕਮੀਂਗ ਫਿਲਮ ‘ਇਮਤਿਆਜ਼ ਅਲੀ ‘ ਚ ਅਦਾਕਾਰਾ ਸਾਰਾ ਅਲੀ ਨਾਲ ਨਜ਼ਰ ਆਉਣਗੇ ।ਇਸਤੋਂ ਇਲਾਵਾ ਉਹ ਆਪਣੀ ਦੁੱਜੀ ਫਿਲਮ ‘ਪਤੀ ਪਤਨੀ ਓਰ ਵੋਹ’ ਚ ਉਹ ਅਦਾਕਾਰਾ ਅੰਨਿਆਂ ਪਾਂਡੇ ਅਤੇ ਭੂਮੀ ਪੇਡਨਿਕਰ ਨਾਲ ਨਜ਼ਰ ਆਉਣਗੇ ।ਕਾਰਤਿਕ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ‘,ਲੂਕਾ ਛੁਪੀ ‘, ‘ਸੋਨੂ ਕੀ ਟਵੀਟੀ ਦੀ ਸਵੀਟੀ ,’ ਪਿਆਰ ਦਾ ਪੰਚਨਾਮਾ ‘, ਅਕਾਸ਼ ਵਾਨੀ ,’ ਗੈਸਟ ਇਨ ਲੰਡਨ ,’ ਭੂਲ ਭਿਲਾਈਆਂ 2 ,’ਪਤੀ ਪਤਨੀ ਔਰ ਵੋਹ ‘ ਆਦਿ ਫ਼ਿਲਮਾਂ ਕੀਤੀਆਂ ਹਨ ।..
https://www.punjabi.dailypost.in/news/entertainment/bollywood/bhool-bhulaiyaa-2-poster-out/