ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦੀ ਤਾ ਸਾਰੇ ਪਾਸੇ ਚਰਚਾ ਹੈ। ਜੀ ਹਾਂ ਸ਼ਹਿਨਾਜ਼ ਗਿੱਲ ਜੋ ਕਿ ਬਿੱਗ ਬੌਸ 13 ਦੇ ਘਰ ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ ਬਿੱਗ ਬੌਸ 13 ਟੀਵੀ ਦਾ ਇਕ ਅਜਿਹਾ ਮਸ਼ਹੂਰ ਰਿਐਲਿਟੀ ਸ਼ੋਅ ਹੈ, ਜਿਸ ਵਿਚ ਹਰ ਦਿਨ ਕੁਝ ਨਵਾਂ ਦਿਖਾਈ ਦਿੰਦਾ ਹੈ। ਚਾਹੇ ਲੜਾਈ ਹੋਵੇ ਜਾਂ ਘਰ ਦੇ ਮੈਂਬਰਾਂ ਵਿਚਕਾਰ ਦੋਸਤੀ। ਇੱਥੇ ਰਿਸ਼ਤੇ ਹਰ ਰੋਜ਼ ਬਦਲਦੇ ਰਹਿੰਦੇ ਹਨ।
Shehnaz-gill spread laughter
Shehnaz-gill spread laughter
ਇਸ ਦਰਮਿਆਨ ਇੱਕ ਅਣਦੇਖਿਆ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਉਹ ਬਿੱਗ ਬੌਸ ਦੇ ਘਰ ਵਾਲਿਆਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਸ਼ਹਿਨਾਜ਼ ਪੰਜਾਬੀ ‘ਚ ਗੱਲ ਬਾਤ ਕਰਦੀ ਹੋਈ ਨਜ਼ਰ ਆਈ ਤੇ ਫਿਰ ਉਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਅੰਦਾਜ਼ ਜਦੋਂ ਹਿੰਦੀ ਬੋਲੀ ਤਾਂ ਪਾਰਸ ਛਾਬੜਾ, ਮਹਿਰਾ ਸ਼ਰਮਾ, ਸਿਧਾਰਤ ਸ਼ੁਕਲਾ, ਆਰਤੀ, ਹਿੰਦੁਸਤਾਨੀ ਭਾਊ ਹੱਸ-ਹੱਸ ਕਮਲੇ ਹੋ ਗਏ। ਇਸ ਵੀਡੀਓ ਨੂੰ ਇੰਸਟਾਗ੍ਰਾਮ ਦੇ ਇੱਕ ਵਾਇਰਲ ਪੇਜ਼ ਨੇ ਪਾਇਆ ਹੈ, ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਨੇ।..
https://www.punjabi.dailypost.in/news/shehnaz-gill-spread-laughter/