ਰੂਪਨਗਰ, 24 ਫਰਵਰੀ (ਪੱਤਰ ਪ੍ਰੇਰਕ)-ਬੀ. ਐਸ. ਐਨ. ਐਲ. ਦੇ ਆਲ ਯੂਨੀਅਨ ਅਤੇ ਐਸੋਸੀਏਸ਼ਨਜ਼ ਦੇ ਕਰਮਚਾਰੀਆਂ ਨੇ ਇਕ ਰੋਜ਼ਾ ਭੁੱਖ ਹੜਤਾਲ ਟੈਲੀਫ਼ੋਨ ਐਕਸਚੇਂਜ ਰੂਪਨਗਰ ਵਿਖੇ ਕੀਤੀ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਹਰ ਮਹੀਨੇ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਯਕੀਨੀ ਬਣਾਈ ਜਾਵੇ, ਆਲ ਇੰਡੀਆ ਪੱਧਰ `ਤੇ 4ਜੀ ਸੇਵਾ ਸ਼ੁਰੂ ਕੀਤੀ ਜਾਵੇ, ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿਚੋਂ ਕਟੌਤੀ ਕੀਤੇ ਬਕਾਏ ਤੁਰੰਤ ਸਬੰਧਿਤ ਸੰਸਥਾਵਾਂ ਨੂੰ ਭੇਜੇ ਜਾਣ, ਠੇਕਾ ਕਰਮਚਾਰੀਆਂ ਦੀ ਬਕਾਇਆ ਤਨਖ਼ਾਹ ਜਲਦੀ ਜਾਰੀ ਕੀਤੀ ਜਾਵੇ, ਸਰਕਾਰ ਵਲੋਂ ਜਾਰੀ ਕੀਤੀ 8500 ਕਰੋੜ ਦੀ ਗਾਰੰਟੀ ਬਾਂਡ ਜਲਦੀ ਜਾਰੀ ਕੀਤੀ ਜਾਵੇ ਅਤੇ ਐਫ17 (ਏ) ਰਾਹੀਂ ਨੇਤਾਵਾਂ `ਤੇ ਕੀਤੀ ਕਾਰਵਾਈ ਵਾਪਸ ਲਈ ਜਾਵੇ | ਭੁੱਖ ਹੜਤਾਲ ਵਿਚ ਸ਼ਾਮਿਲ ਕਰਮਚਾਰੀਆਂ ਨੇ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਭੁੱਖ ਹੜਤਾਲ ਵਿਚ ਅਮਨ ਕੁਮਾਰ, ਤਿਰਲੋਚਨ ਸਿੰਘ, ਸੰਦੀਪ ਕੁਮਾਰ, ਸਚਿਨ, ਅਸ਼ੀਸ ਕੁਮਾਰ, ਸਰਵਣ ਕੁਮਾਰ, ਹਰਨੇਕ ਸਿੰਘ ਆਦਿ ਨੇ ਭਾਗ ਲਿਆ |
..
http://beta.ajitjalandhar.com/news/20200225/17/2982201.cms#2982201