ਜਲਾਲਾਬਾਦ : 21 ਅਕਤੂਬਰ ਨੂੰ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਵੀਰਵਾਰ ਯਾਨੀ ਕਿ ਅੱਜ ਦੁਪਹਿਰ ਤੱਕ ਐਲਾਨ ਦਿੱਤੇ ਜਾਣਗੇ । ਜੇਕਰ ਇੱਥੇ ਜਲਾਲਾਬਾਦ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦੇ 13ਵੇਂ ਰਾਊਂਡ ਦੇ ਨਤੀਜੇ ਸਾਹਮਣੇ ਆਏ ਹਨ. ਇਸ ਰਾਉਂਡ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਰਮਿੰਦਰ ਆਵਲਾ 11261 ਵੋਟਾਂ ਨਾਲ ਅੱਗੇ ਚੱਲ ਰਹੇ ਹਨ ।ਦਸਵੇਂ ਰਾਊਂਡ ਵਿੱਚ ਵੀ ਰਮਿੰਦਰ ਆਵਲਾ 10240 ਵੋਟਾਂ ਨਾਲ ਅੱਗੇ, ਗਿਆਰਵੇਂ ਰਾਊਂਡ ਵਿੱਚ ਮੁੜ ਰਮਿੰਦਰ ਆਵਲਾ 10504 ਵੋਟਾਂ ਨਾਲ ਅੱਗੇ, ਬਾਹਰਵੇਂ ਗੇੜ ਵਿੱਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਮੁੜ 10598 ਵੋਟਾਂ ਨਾਲ ਅੱਗੇ ਤੇ 13ਵੇਂ ਰਾਊਂਡ ਵਿੱਚ ਕਾਂਗਰਸੀ ਉਮੀਦਵਾਰ ਆਵਲਾ ਨੇ 11261 ਵੋਟਾਂ ਨਾਲ ਬੜ੍ਹਤ ਬਣਾਈ । ਜਿਸ ਤੋਂ ਬਾਅਦ ਹੁਣ ਉਹ 15ਵੇਂ ਗੇੜ ਤੋਂ ਬਾਅਦ 13884 ਵੋਟਾਂ ਨਾਲ ਅੱਗੇ ਹਨ ।
ਦੱਸ ਦੇਈਏ ਕਿ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ, ਅਕਾਲੀ ਦਲ ਦੇ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ । ..
https://www.punjabi.dailypost.in/news/punjab/malwa/jalalabad-by-election-2019-result/