ਔੜ, 16 ਅਗਸਤ (ਜਰਨੈਲ ਸਿੰਘ ਖੁਰਦ)- ਜ਼ਿਲੇ੍ਹ ਦੇ ਨੰਬਰਦਾਰਾਂ ਨੂੰ ਸਰਕਾਰ ਵਲੋਂ ਮਿਲਦਾ ਮਾਣ ਭੱਤਾ ਨਾ ਦਿੱਤੇ ਜਾਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਰਵੰਤ ਵਿੰਘ ਤਾਜਪੁਰੀ ਨੇ ਅੱਜ ਪਿੰਡ ਤਾਜਪੁਰ ਵਿਖੇ ਨੰਬਰਦਾਰ ਯੂਨੀਅਨ ਦੀ ਮੀਟਿੰਗ ਤੋਂ ਉਪਰੰਤ ਆਖਿਆ ਕਿ ਨੰਬਰਦਾਰ ਹਮੇਸ਼ਾ ਹੀ ਸਰਕਾਰ ਦੇ ਸਾਥੀ ਰਹੇ ਹਨ ਜਿਵੇਂ ਕਿ ਕੋਰੋਨਾ ਵਾਇਰਸ ਦੇ ਸਬੰਧ `ਚ ਲੋਕਾਂ ਨੂੰ ਪਿੰਡ-2 ਤੇ ਘਰ-2 ਜਾ ਕੇ ਇਸ ਭਿਆਨਕ ਬਿਮਾਰੀ ਤੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਾਗਰੂਕ ਕਰਦੇ ਆ ਰਹੇ ਹਨ | ਪਰ ਪੰਜਾਬ ਸਰਕਾਰ ਨੰਬਰਦਾਰਾਂ ਦਾ ਮਾਣ-ਭੱਤਾ ਦੇਣ ਦਾ ਨਾਂਅ ਨਹੀਂ ਰੱਖਦੀ | ਜਦੋਂ ਕਿ ਤਕਰੀਬਨ ਪੰਜ ਮਹੀਨੇ ਤੋਂ ਸੂਬੇ `ਚ ਲਾਕਡਾਊਨ ਚੱਲ ਰਿਹਾ ਹੈ | ਸਾਰੇ ਹੀ ਕੰਮ ਕਾਰ ਬੰਦ ਹੋਏ ਪਏ ਹਨ | ਇਸ ਕਰਕੇ ਨੰਬਰਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਕਰੀਬ 6 ਮਹੀਨੇ ਦਾ ਰਹਿੰਦਾ ਮਾਣ ਭੱਤੇ ਦਾ ਬਕਾਇਆ ਤੁਰੰਤ ਖਾਤਿਆਂ ਵਿਚ ਪਾਇਆ ਜਾਵੇ | ਇਸ ਮੌਕੇ ਬਲਰਾਜ ਸਿੰਘ ਕਰੀਹਾ, ਸੰਤੋਖ ਸਿੰਘ ਭੰਗਲ, ਸੁਲੱਖਣ ਸਿੰਘ, ਬਿਮਲ ਕੁਮਾਰ ਰਾਹੋ, ਯਾਦਵਿੰਦਰ ਸਿੰਘ ਭੱਟੀ ਬਰਨਾਲਾ ਖੁਰਦ, ਹਰਜਸਦੇਵ ਸਿੰਘ ਸ਼ਾਹ ਪੁਰ ਪੱਟੀ, ਮੇਜਰ ਲਾਲ ਕੈਂਥ ਰਾਮ ਰਾਏਪੁਰ ਤੇ ਨਿਰਮਲ ਸਿੰਘ ਮੱਲਪੁਰ ਆਦਿ ਵੀ ਹਾਜ਼ਰ ਸਨ |..
http://beta.ajitjalandhar.com/news/20200817/11/3148279.cms#3148279