ਜਲੰਧਰ ਛਾਉਣੀ, 17 ਫਰਵਰੀ (ਪਵਨ ਖਰਬੰਦਾ)-19 ਫਰਵਰੀ ਨੂੰ ਸਵੇਰੇ 11 ਵਜੇ ਪੀ.ਏ.ਪੀ ਚੌਾਕ ਵਿਖੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਵਲੋ ਨੈਸ਼ਨਲ ਹਾਈਵੇ ਅਥਾਰਟੀ ਦੇ ਿਖ਼ਲਾਫ਼ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਜੰਗੀ ਪੱਧਰ `ਤੇ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੀ.ਏ.ਪੀ ਚੌਾਕ ਵਿਖੇ ਬੰਦ ਪਈ ਸਰਵਿਸ ਲੇਨ ਨੂੰ ਖੋਲਣ ਦੀ ਮੰਗ ਨੂੰ ਲੈ ਕੇ ਕੀਤਾ ਜਾਵੇਗਾ | ਵਿਧਾਇਕ ਰਜਿੰਦਰ ਬੇਰੀ ਨੇ ਧਰਨੇ ਦਾ ਸਮਰਥਨ ਕਰਨ ਵਾਲੀਆ ਸੁਸਾਇਟੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ 19 ਫਰਵਰੀ ਨੂੰ ਸਾਥੀਆਂ ਸਮੇਤ ਧਰਨਾ ਸਥਾਨ `ਤੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ | ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਪ੍ਰ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਫਸਰਾਂ ਨੇ ਪੀ.ਏ.ਪੀ. ਫਲਾਈੳਵਰ ਦਾ ਗਲਤ ਡਿਜਾਈਨ ਤਿਆਰ ਕੀਤਾ ਹੈ, ਉਨਾਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਵਿਧਾਇਕ ਬੇਰੀ ਨੇ ਕਿਹਾ ਕਿ ਗੁਰੁ ਨਾਨਕ ਪੁਰਾ ਫਾਟਕ `ਤੇ ਰੋਜਾਨਾ ਲੰਬੀਆਂ ਲੰਬੀਆਂ ਲਾਈਨਾਂ ਲਗਦੀਆਂ ਹਨ, ਜਿਸ ਨਾਲ ਗੁਰੁ ਨਾਨਕ ਪੁਰਾ, ਚੁਗਿਟੀ, ਕੋਟ ਰਾਮ ਦਾਸ, ਸੂਰਿਆ ਇਨਕਲੇਵ, ਕਮਲ ਵਿਹਾਰ, ਮੋਹਨ ਵਿਹਾਰ, ਕਰੋਲ ਬਾਗ, ਲਧੇਵਾਲੀ, ਚੋਹਕਾਂ ਕਲਾਂ ਤੇ ਇਲਾਕੇ ਦੀ ਹੋਰ ਜਨਤਾ ਕਾਫੀ ਪ੍ਰੇਸ਼ਾਨ ਹੈ |..
http://beta.ajitjalandhar.com/news/20200218/8/2974169.cms#2974169