ਮਾਹਿਲਪੁਰ, 28 ਅਕਤੂਬਰ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਅੱਜ ਦੁਪਹਿਰ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਪੁਲ ਨਜ਼ਦੀਕ ਹੁਸ਼ਿਆਰਪੁਰ ਤੋਂ ਨਵਾਂਸ਼ਹਿਰ ਨੂੰ ਜਾ ਰਹੇ ਇਕ ਕਾਰ ਸਵਾਰ ਵਿਚ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਗਲਤ ਦਿਸ਼ਾ ਵਿਚ ਜਾ ਕੇ ਦੂਜੇ ਪਾਸੇ ਜਾ ਮਾਰਿਆ ਜਿਸ ਕਾਰਨ ਜਿਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਕਾਰ ਨੂੰ ਅੱਗ ਲੱਗ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਜੀਵ ਸ਼ਰਮਾ ਪੁੱਤਰ ਲਰਿੰਦਰ ਨਾਥ ਸ਼ਰਮਾ ਵਾਸੀ ਗੋਪਾਲ ਨਗਰ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੀ ਕੰਪਨੀ ਦੀ ਗੱਡੀ ਨੰਬਰ ਪੀ.ਬੀ. 08 ਡੀ. ਏ. 7818 `ਤੇ ਸਵਾਰ ਹੋ ਕੇ ਆਪਣੇ ਦਫ਼ਤਰੀ ਕੰਮ ਲਈ ਨਵਾਂਸ਼ਹਿਰ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਜਦੋਂ ਉਹ ਉਕਤ ਸਥਾਨ `ਤੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਨੰਬਰ ਪੀ.ਬੀ. 24 ਸੀ. 7193 `ਤੇ ਸਵਾਰ ਦੋ ਨੌਜਵਾਨ ਜੋ ਹੱਥ ਵਿਚ ਸ਼ਰਾਬ ਦੀ ਬੋਤਲ ਫੜ੍ਹੀ ਲਹਿਰਾਉਂਦੇ ਆ ਰਹੇ ਸਨ ਤਾਂ ਉਨ੍ਹਾਂ ਪੁੱਠੇ ਪਾਸੇ ਆ ਕੇ ਮੇਰੀ ਕਾਰ ਨਾਲ ਟੱਕਰ ਮਾਰ ਦਿੱਤੀ ਤੇ ਮਾਮੂਲੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ | ਉਨ੍ਹਾਂ ਦੱਸਿਆ ਕਿ ਉਹ ਅਜੇ ਆਪਣੀ ਕਾਰ ਵਿਚੋਂ ਬਾਹਰ ਹੀ ਆਏ ਸਨ ਕਿ ਕਾਰ ਨੂੰ ਅੱਗ ਲੱਗ ਗਈ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੋਨੋਂ ਜ਼ਖ਼ਮੀ ਨੌਜਵਾਨ ਹਸਪਤਾਲ ਵਿਚੋਂ ਹੀ ਡਾਕਟਰਾਂ ਨੂੰ ਚਕਮਾ ਦੇ ਫ਼ਰਾਰ ਹੋ ਗਏ | ਡਾਕਟਰ ਵਿਸ਼ਵਦੀਪ ਨੇ ਦੱਸਿਆ ਕਿ ਦੋਨੋਂ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ | ਇਕ ਹੋਰ ਹਾਦਸੇ ਵਿਚ ਪਿੰਡ ਟੂਟੋਮਜਾਰਾ ਦੇ ਪੁਲ ਨਜ਼ਦੀਕ ਪੈਦਲ ਜਾ ਰਹੇ ਜੀਤ ਰਾਮ ਪੁੱਤਰ ਗੰਢੂ ਰਾਮ ਵਾਸੀ ਮੁੱਗੋਵਾਲ ਦੇ ਪਿੱਛੇ ਆ ਕੇ ਇੱਕ ਮੋਟਰਸਾਈਕਲ ਨੰਬਰ ਪੀ. ਬੀ. 07 ਏ. ਆਰ. 2741 `ਤੇ ਸਵਾਰ ਵਿਅਕਤੀ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਦੋਵਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ ਹੈ |..
http://beta.ajitjalandhar.com/news/20191029/10/2843611.cms#2843611