ਜਲੰਧਰ, 6 ਸਤੰਬਰ (ਐੱਮ. ਐੱਸ. ਲੋਹੀਆ)- ਜ਼ਿਲ੍ਹੇ `ਚ ਕੋਰੋਨਾ ਨਾਲ ਅੱਜ 4 ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨਾਲ ਮਿ੍ਤਕਾਂ ਦੀ ਗਿਣਤੀ 212 ਹੋ ਗਈ ਹੈ | ਅੱਜ 234 ਹੋਰ ਨਵੇਂ ਮਰੀਜ਼ ਮਿਲੇ ਹਨ, ਜਿਸ ਨਾਲ ਹੁਣ ਤੱਕ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 7826 ਪਹੁੰਚ ਗਈ ਹੈ | ਅੱਜ ਆਈਆਂ ਰਿਪੋਰਟਾਂ ਅਨੁਸਾਰ ਮਿ੍ਤਕਾਂ `ਚ ਮੁਕੇਸ਼ (36) ਵਾਸੀ ਸੰਜੇ ਗਾਂਧੀ ਨਗਰ, ਜਲੰਧਰ, ਗੁਰਪ੍ਰੀਤ ਸਿੰਘ ਗੁਜਰਾਲ (52) ਵਾਸੀ ਸ਼ਿਵ ਇਨਕਲੇਵ, ਦੀਪ ਨਗਰ, ਜਲੰਧਰ, ਕਸ਼ਮੀਰ ਸਿੰਘ (61) ਵਾਸੀ ਸੈਨਿਕ ਵਿਹਾਰ, ਰਾਮਾ ਮੰਡੀ, ਜਲੰਧਰ ਅਤੇ ਕਿਸ਼ਨ ਲਾਲ (70) ਵਾਸੀ ਰਵੀਦਾਸ ਨਗਰ, ਜਲੰਧਰ ਸ਼ਾਮਿਲ ਹਨ | ਇਸ ਤੋਂ ਇਲਾਵਾ ਪਾਜ਼ੀਟਿਵ ਆਏ ਮਰੀਜ਼ਾਂ `ਚ ਪੁਲਿਸ ਅਕੈਡਮੀ ਫਿਲੌਰ `ਚੋਂ 15 ਮਰੀਜ਼, ਇਕ ਟਰੰਕ ਉਦਯੋਗ ਦੇ 6 ਮੁਲਾਜ਼ਮ, ਇਕ ਆਟੋ ਕੰਪਨੀ ਦੇ 5 ਮੁਲਾਜ਼ਮ, ਨਿੱਜੀ ਫਾਇਨਾਂਸ ਕੰਪਨੀ ਦੀ ਮਹਿਲਾ ਮੁਲਾਜ਼ਮ, ਥਾਣਾ ਡਵੀਜ਼ਨ ਨੰਬਰ 6 ਦੀ ਮਹਿਲਾ ਮੁਲਾਜ਼ਮ, ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਜਾਂਚ ਕਰਵਾਉਣ ਵਾਲਾ ਇਕ ਵਿਅਕਤੀ, ਇਕ ਗਰਭਵਤੀ ਤੇ ਦੂਸਰੇ ਸੂਬਿਆਂ ਤੋਂ ਆਏ 2 ਵਿਅਕਤੀ ਸ਼ਾਮਿਲ ਹਨ | ਅੱਜ ਆਈਆਂ ਰਿਪੋਰਟਾਂ `ਚ 804 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ `ਚੋਂ 1470 ਸੈਂਪਲ ਲਏ ਗਏ ਹਨ, ਜਿਸ ਨਾਲ ਹੁਣ 1900 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ |
ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਖੇਤਰ
ਅੱਜ ਆਏ ਕੋਰੋਨਾ ਪ੍ਰਭਾਵਿਤ ਮਰੀਜ਼ਾਂ `ਚ ਸ਼ਾਹਕੋਟ ਦੇ ਖੇਤਰ `ਚੋਂ 9 ਮਰੀਜ਼, ਮਿਲਟਰੀ ਹਸਪਤਾਲ `ਚੋਂ 6 ਮਰੀਜ਼, ਮਾਸਟਰ ਮੋਤਾ ਸਿੰਘ ਨਗਰ `ਚੋਂ 5 ਮਰੀਜ਼, ਪਿੰਡ ਮਹੇਰੂ, ਟਾਵਰ ਇਨਕਲੋਵ ਤੇ ਨਿਊ ਦਿਓਲ ਨਗਰ `ਚੋਂ 4-4 ਮਰੀਜ਼, ਫੋਕਲ ਪੁਆਇੰਟ, ਸੁੰਦਰ ਨਗਰ (ਨਕੋਦਰ), ਫਿਲੌਰ, ਗੁਰੂ ਗੋਬਿੰਦ ਸਿੰਘ ਐਵੀਨਿਊ, ਅਰਬਨ ਅਸਟੇਟ (ਫੇਸ-1), ਬਸਤੀ ਗੁਜ਼ਾਂ, ਅਮਨ ਨਗਰ (ਸੋਡਲ), ਨਿਊ ਬੇਅੰਤ ਨਗਰ, ਨਿਊ ਕੈਲਾਸ਼ ਨਗਰ ਤੇ ਨਿਊ ਰਸੀਲਾ ਨਗਰ `ਚੋਂ 3-3 ਮਰੀਜ਼, ਮੁਹੱਲਾ ਸੰਤੋਖਪੁਰਾ, ਮੁਹੱਲਾ ਰਵੀਦਾਸਪੁਰਾ (ਫਿਲੌਰ), ਅੰਬਿਕਾ ਕਾਲੋਨੀ, ਚੌਪੜਾ ਮੁਹੱਲਾ, ਨੂਰਮਹਿਲ, ਇੰਡਸਟਰੀਅਲ ਏਰੀਆ, ਬਾਬਾ ਦੀਪ ਸਿੰਘ ਨਗਰ, ਹਰਗੋਬਿੰਦ ਨਗਰ, ਦਿਓਲ ਨਗਰ, ਪਿੰਡ ਲੋਹਾਰਾ (ਪਰਤਾਪਪੁਰਾ) ਅਤੇ ਗੋਰਾਇਆ ਦੇ ਖੇਤਰ `ਚੋਂ 1-1 ਮਰੀਜ਼ ਮਿਲਿਆ ਹੈ |
..
http://beta.ajitjalandhar.com/news/20200907/8/3170503.cms#3170503