ਨਵਾਂਸ਼ਹਿਰ, 17 ਮਾਰਚ (ਗਰਬਖਸ਼ ਸਿੰਘ ਮਹੇ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੀ ਪ੍ਰੀਖਿਆ ਦਾ ਆਰੰਭ ਹੋਇਆ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ `ਚ ਪ੍ਰੀਖਿਆ ਦੇ ਪਹਿਲੇ ਦਿਨ 7840 ਵਿਦਿਆਰਥੀ ਪ੍ਰੀਖਿਆ `ਚ ਹਾਜ਼ਰ ਹੋਏ | ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ.) ਹਰਚਰਨ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ `ਚ ਦਸਵੀਂ ਪ੍ਰੀਖਿਆ ਮਾਰਚ 2020 ਲਈ ਕੁਲ 7893 ਵਿਦਿਆਰਥੀਆਂ ਜਿਨ੍ਹਾਂ `ਚ 7402 ਰੈਗੂਲਰ ਤੇ 491 ਓਪਨ ਸਕੂਲ ਦੇ ਵਿਦਿਆਰਥੀਆਂ ਨੇ ਦਾਖਲਾ ਭਰਿਆ ਸੀ | ਜਿਨ੍ਹਾਂ `ਚੋਂ ਅੱਜ ਪ੍ਰੀਖਿਆ ਦੇ ਪਹਿਲੇ ਦਿਨ 53 ਵਿਦਿਆਰਥੀ ਗ਼ੈਰ-ਹਾਜ਼ਰ ਰਹੇ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ `ਚ ਨਕਲ ਰਹਿਤ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਲਈ 52 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ | ਨਿਗਰਾਨ ਅਮਲੇ ਤੋਂ ਇਲਾਵਾ 8 ਉੱਡਣ ਦਸਤੇ ਬਣਾਏ ਗਏ ਹਨ ਜਿਨ੍ਹਾਂ ਵਲੋਂ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਪ੍ਰੀਖਿਆ ਦੇ ਪਹਿਲੇ ਦਿਨ ਨਕਲ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤੇ ਪ੍ਰੀਖਿਆ ਸ਼ਾਂਤੀ ਪੂਰਵਕ ਹੋਈ |
..
http://beta.ajitjalandhar.com/news/20200318/11/3008249.cms#3008249