ਖੰਨਾ, 28 ਨਵੰਬਰ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)-ਅੱਜ ਸਥਾਨਕ ਜੀ. ਟੀ. ਰੋਡ `ਤੇ ਰੇਲਵੇ ਚੌਕ ਦੇ ਸਾਹਮਣੇ ਹੋਏ ਭਿਆਨਕ ਸੜਕ ਹਾਦਸੇ `ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਇਕ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ | ਮਿ੍ਤਕ ਨੌਜਵਾਨ ਦੀ ਪਹਿਚਾਣ ਤੱਲਤ ਰੌਣੀਵਾਲ ਉਰਫ਼ ਟੋਨੀ ਵਾਸੀ ਭੁਮੱਦੀ ਵਜੋਂ ਹੋਈ ਹੈ | ਜਦਕਿ ਜ਼ਖ਼ਮੀ ਨੌਜਵਾਨ ਰਜਤ ਰੌਣੀਵਾਲ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ 1 ਖੰਨਾ ਦੇ ਐਸ. ਐਚ. ਓ. ਕੁਲਜਿੰਦਰ ਸਿੰਘ ਗਰੇਵਾਲ ਟੀਮ ਸਮੇਤ ਮੌਕੇ ਤੇ ਪੁੱਜੇ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜ਼ਖ਼ਮੀ ਰਜਤ ਰੌਣੀਵਾਲ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ | ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਬਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਜ਼ਖ਼ਮੀ ਰਜਤ ਰੌਣੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਤੇ ਮੇਰੇ ਤਾਏ ਦਾ ਲੜਕਾ ਤੱਲਤ ਰੌਣੀਵਾਲ ਪਿੰਡ ਭੁਮੱਦੀ ਤੋਂ ਆਪਣੇ ਮੋਟਰਸਾਈਕਲ ਨੰਬਰ ਪੀ. ਬੀ 26 ਏ. 5739 ਤੇ ਖੰਨਾ ਨੂੰ ਆ ਰਹੇ ਸੀ | ਜਦੋਂ ਅਸੀਂ ਰੇਲਵੇ ਚੌਾਕ ਕੋਲ ਪੁੱਜੇ ਤਾਂ ਸੜਕ ਵਿਚਕਾਰ ਇਕ ਕਾਰ ਨੰਬਰ ਪੀ. ਬੀ. 10 ਏ. 7930 ਦੇ ਨਾ ਮਾਲੂਮ ਡਰਾਈਵਰ ਨੇ ਆਪਣੀ ਗੱਡੀ ਰੋਕ ਦਿੱਤੀ ਅਤੇ ਇਕ ਦਮ ਕਾਰ ਦੀ ਸੱਜੇ ਪਾਸੇ ਵਾਲੀ ਖਿੜਕੀ ਖ਼ੋਲ ਦਿੱਤੀ | ਜਿਸ ਕਰਕੇ ਸਾਡਾ ਮੋਟਰਸਾਈਕਲ ਕਾਰ ਦੀ ਖਿੜਕੀ ਵਿਚ ਵੱਜਣ ਕਰਕੇ ਅਸੀਂ ਦੋਨੋਂ ਜਾਣੇ ਅਸੀਂ ਮੋਟਰਸਾਈਕਲ ਤੇ ਸੱਜੇ ਪਾਸੇ ਨੂੰ ਡਿੱਗ ਪਏ | ਤੱਲਤ ਕੋਲੋਂ ਲੰਘ ਰਹੇ ਇਕ ਟਰੱਕ ਨੰਬਰ ਪੀ. ਬੀ. 03 ਏ. ਜੇ. 4598 ਦੇ ਪਿਛਲੇ ਟਾਇਰਾਂ ਦੇ ਹੇਠਾਂ ਆ ਗਿਆ | ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ | ਜਦਕਿ ਮੇਰੀ ਹਾਦਸੇ ਵਿਚ ਸੱਜੀ ਬਾਂਹ ਟੁੱਟ ਗਈ ਹੈ | ਪੁਲਿਸ ਨੇ ਕਾਰ ਦੇ ਡਰਾਈਵਰ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਏ. ਐਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਕਾਰ ਨੂੰ ਪੁਲਿਸ ਨੇ ਆਪਣੇ ਕਬਜ਼ੇ `ਚ ਲੈ ਕੇ ਫਰਾਰ ਹੋਏ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ |..
http://beta.ajitjalandhar.com/news/20191129/24/2879886.cms#2879886