ਜਲੰਧਰ, 14 ਜੂਨ (ਐੱਮ.ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਸੂਬਾ ਸਰਕਾਰ ਵਲੋਂ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਲਾਗੂ ਕਰਨ ਦੇ ਵਿਰੋਧ `ਚ ਜ਼ਿਲ੍ਹੇ ਦੇ ਮੌਜੂਦਾ ਤੇ ਸਾਬਕਾ ਸਾਂਸਦਾਂ, ਮੰਤਰੀਆਂ ਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ | ਆਈ.ਐਮ.ਏ. ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਪਾਲ ਦੇ ਨਾਲ ਸੰਤੋਖ ਸਿੰਘ ਚੌਧਰੀ, ਰਜਿੰਦਰ ਬੇਰੀ, ਪ੍ਰਗਟ ਸਿੰਘ, ਬਾਵਾ ਹੈਨਰੀ, ਪਵਨ ਕੁਮਾਰ ਟੀਨੂੰ, ਸੁਸ਼ੀਲ ਕੁਮਾਰ ਰਿੰਕੂ, ਲਾਡੀ ਸ਼ੇਰੋਵਾਲੀਆ, ਗੁਰਪ੍ਰਤਾਪ ਸਿੰਘ ਵਡਾਲਾ, ਸਰਬਜੀਤ ਸਿੰਘ ਮੱਕੜ, ਕੇ.ਡੀ. ਭੰਡਾਰੀ, ਮਨੋਰੰਜਨ ਕਾਲੀਆ, ਡਾ. ਦਲਜੀਤ ਸਿੰਘ ਚੀਮਾ, ਡਾ. ਏ.ਐਸ. ਥਿੰਦ, ਸੁਰਿੰਦਰ ਚੌਧਰੀ, ਮਹਿੰਦਰ ਸਿੰਘ ਕੇ.ਪੀ., ਬਲਵਿੰਦਰ ਕੁਮਾਰ ਅਤੇ ਜਗਬੀਰ ਸਿੰਘ ਬਰਾੜ ਨੂੰ ਮੰਗਪੱਤਰ ਦਿੱਤਾ | ਇਸ `ਚ ਉਨ੍ਹਾਂ ਕਿਹਾ ਕਿ ਆਈ.ਐਮ.ਏ. ਇਸ ਐਕਟ ਦੇ ਵਿਰੋਧ `ਚ ਹੈ, ਕਿਉਂਕਿ ਇਹ ਐਕਟ ਬਣਾਉਣ `ਤੇ ਸਿਹਤ ਸੇਵਾਵਾਂ ਮਹਿੰਗੀਆਂ ਹੋਣਗੀਆਂ, ਜੋ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ | ਇਸ ਨਾਲ ਇੰਸਪੈਕਟਰ ਰਾਜ ਆਵੇਗਾ ਤੇ ਭਿ੍ਸ਼ਟਾਚਾਰ `ਚ ਵਾਧਾ ਹੋਵੇਗਾ | ਇਸ ਮੌਕੇ ਡਾ. ਜੀ.ਐਸ. ਗਿੱਲ, ਡਾ. ਸੁਸ਼ਮਾ ਚਾਵਲਾ, ਡਾ. ਯੋਗੇਸ਼ਵਰ ਸੂਦ, ਡਾ. ਰਵੀ ਪਾਲ, ਡਾ. ਰਾਕੇਸ਼ ਵਿੱਗ, ਡਾ. ਬੀ.ਐਸ. ਚੋਪੜਾ, ਡਾ. ਐਸ.ਕੇ. ਸ਼ਰਮਾ, ਡਾ. ਅਸ਼ਮੀਤ ਸਿੰਘ, ਡਾ. ਦੀਪਕ ਚਾਵਲਾ, ਡਾ. ਜੇ.ਪੀ. ਸਿੰਘ, ਡਾ. ਐਸ.ਪੀ. ਐਸ. ਗਰੋਵਰ, ਡਾ. ਪੁਨੀਤ ਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਆਰ.ਐਸ. ਬੱਲ, ਡਾ. ਕਪਿਲ ਗੁਪਤਾ, ਡਾ. ਸੀ.ਪੀ. ਸਿੱਕਾ, ਡਾ. ਅੰਬੂਜ ਸੂਦ, ਡਾ. ਪਿਊਸ਼ ਸ਼ਰਮਾ, ਡਾ. ਰਮਨ ਗੁਪਤਾ, ਡਾ. ਐਚ.ਐਸ. ਭੁਟਾਨੀ, ਡਾ. ਵੀ.ਕੇ. ਵਾਸੂਦੇਵ, ਡਾ. ਜੇ.ਐਸ. ਡਾਂਗ, ਡਾ. ਦਵਨੀਤ ਸਿੰਘ ਡਾਂਗ ਅਤੇ ਹੋਰ ਹਾਜ਼ਰ ਸਨ |..
http://beta.ajitjalandhar.com/news/20200615/8/3082988.cms#3082988