ਛੇਹਰਟਾ, 9 ਮਾਰਚ (ਸੁਰਿੰਦਰ ਸਿੰਘ ਵਿਰਦੀ)-ਅੰਮਿ੍ਤਸਰ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਖਤੀ ਨਾਲ ਕਾਰਵਾਈ ਨੂੰ ਅਮਲ ਵਿਚ ਲਿਆਉਂਦਿਆਂ ਏ. ਸੀ. ਪੀ. ਪੱਛਮੀ ਦੇਵ ਦੱਤ ਸਰਮਾ ਪੀ. ਪੀ. ਐੱਸ. ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਮੁੱਖੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਨਿਗਰਾਨੀ ਹੇਠ ਏ. ਐੱਸ. ਆਈ. ਜਸਪਾਲ ਸਿੰਘ ਚੌਕੀ ਇੰਚਾਰਜ ਗੁਰੂ ਕੀ ਵਡਾਲੀ ਸਮੇਤ ਪੁਲਿਸ ਪਾਰਟੀ ਗੁਪਤ ਸੂਚਨਾ ਦੇ ਆਧਾਰ `ਤੇ ਬੀਤੇ ਦਿਨੀਂ ਲੁਟੇਰਿਆਂ ਵਲੋਂ ਕੱਥੂਨੰਗਲ ਬੈਰੀਅਰ ਦੇ ਨੇੜਿਉਂ ਖੋਹੀ ਗਈ ਬਰੇਜ਼ਾ ਕਾਰ ਜਾਅਲੀ ਨੰਬਰ ਪੀ. ਬੀ. 08. ਈ. ਸੀ. 1303 ਸਮੇਤ ਗੁੰਮਟਾਲਾ ਵਾਲੇ ਪਾਸਿਉਂ ਡੇਰਾ ਬਾਬਾ ਦਰਸ਼ਨ ਸਿੰਘ ਪਿੰਡ ਕਾਲੇ ਵੱਲ ਨੂੰ ਆ ਰਹੇ ਹਨ ਤਾਂ ਪੁਲਿਸ ਵਲੋਂ ਤੁਰੰਤ ਕਾਰਵਾਈ ਨੂੰ ਅਮਲ ਵਿਚ ਲਿਆਉਂਦਿਆਂ ਚੌਕ ਡੇਰਾ ਬਾਬਾ ਦਰਸ਼ਨ ਸਿੰਘ ਸਪੈਸ਼ਲ ਨਾਕੇਬੰਦੀ ਦੌਰਾਨ ਉਕਤ ਗੱਡੀ ਸਮੇਤ ਅਤੇ ਵਿਚ ਸਵਾਰ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਅਭੀਰਾਜ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਬਾਬਾ ਦਰਸ਼ਨ ਸਿੰਘ ਐਵੀਨਿਉ, ਅਭਿਸ਼ੇਕ ਰਾਏ ਪੁਤਰ ਬਲਵੰਤ ਰਾਏ ਵਾਸੀ ਕਰਤਾਰ ਨਗਰ ਛੇਹਰਟਾ ਤੇ ਕਾਮਲ ਮਸੀਹ ਪੁੱਤਰ ਵਿਸ਼ਾਲ ਵਾਸੀ ਚਾਂਦ ਐਵੀਨਿਊ ਫਤਹਿਗੜ੍ਹ ਚੂੜੀਆਂ ਰੋਡ ਵਜੋੋਂ ਹੋਈ ਹੈ ਅਤੇ ਤਲਾਸ਼ੀ ਦੌਰਾਨ ਉਕਤ ਮੁਲਜ਼ਮਾਂ ਕੋਲੋਂ ਬਰੇਜ਼ਾ ਕਾਰ ਸਮੇਤ ਇਕ ਪਿਸਟਲ 30 ਬੋਰ, 26 ਜਿੰਦਾ ਰੋੰਦ ਤੇ ਇੱਕ ਦਾਤਰ ਬਰਾਮਦ ਕਰ ਲਿਆ ਹੈ | ਪੱਤਰਕਾਰ ਮਿਲਣੀ ਦੌਰਾਨ ਏ. ਸੀ. ਪੀ. ਪੱਛਮੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਚੋਂ ਅਭਿਰਾਜ ਸਿੰਘ ਤੇ 4 ਕੇਸ ਦਰਜ ਤੇ ਅਭਿਸ਼ੇਕ ਰਾਏ ਤੇ 2 ਕੇਸ ਵੱਖ-ਵੱਖ ਥਾਣਿਆਂ ਵਿਚ ਪਹਿਲਾਂ ਵੀ ਦਰਜ ਹਨ | ਏ. ਸੀ. ਪੀ. ਦੇਵ ਦੱਤ ਸ਼ਰਮਾ ਨੇ ਦੱਸਿਆ ਏ. ਐੱਸ. ਆਈ. ਜਸਪਾਲ ਸਿੰਘ ਸਮੇਤ ਦੀ ਟੀਮ ਵਲੋਂ ਉਕਤ ਮੁਲਜ਼ਮਾਂ ਵਲੋਂ ਬਰੀਜ਼ਾ ਕਾਰ ਖੋਹਣ ਵੇਲੇ ਵਰਤੀ ਗਈ ਕਵਿੱਡ ਕਾਰ ਨੰਬਰੀ ਪੀ. ਬੀ. 02 ਡੀ. ਈ. 8338 ਵੀ ਬਰਾਮਦ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਕੋਲੋ ਹੋਰ ਪੁੱਛਗਿੱਛ ਕਰਨ ਲਈ ਮਾਣਯੋਗ ਅਦਾਲਤ ਵਿਖੇ ਪੇਸ਼ ਕਰ 3 ਦਿਨ ਦਾ ਰਿਮਾਂਡ ਲਿਆ ਜਾਵੇਗਾ |..
http://beta.ajitjalandhar.com/news/20200310/13/2999778.cms#2999778