ਜਲੰਧਰ, 1 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਾ ਦੇ ਘਰਾਾ ਤੱਕ ਜਰੂਰੀ ਚੀਜ਼ਾਾ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਪ੍ਰਸ਼ਾਸਨ ਵਲੋਂ 1.02 ਲੱਖ ਲੀਟਰ ਦੁੱਧ ਅਤੇ 5738 ਕੁਇੰਟਲ ਫ਼ਲ ਅਤੇ ਸਬਜ਼ੀਆਾ ਘਰਾਾ ਤੱਕ ਮੁਹੱਈਆ ਕਰਵਾਈਆ ਗਈਆਾ¢ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੀਆਾ ਹਦਾਇਤਾਾ `ਤੇ ਵੱਖ-ਵੱਖ ਵਿਭਾਗਾਾ ਵਲੋਂ ਜਰੂਰੀ ਚੀਜ਼ਾਾ ਦੀ ਸਪਲਾਈ ਨੂੰ ਲੋਕਾਾ ਦੀਆਾ ਦਰਾਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਤਹਿਤ ਮਿਲਕ ਫ਼ੈਡ ਜਨਰਲ ਮੇਨੈਜਰ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਵੇਰਕਾ ਦੇ ਅਧਿਕਾਰਤ ਡੀਲਰਾਾ ਵਲੋਂ 1.02 ਲੱਖ ਲੀਟਰ ਦੁੱਧ, 709 ਕਿਲੋ ਪਨੀਰ, 8482 ਕਿਲੋ ਦਹੀਂ, 3384 ਲੀਟਰ ਲੱਸੀ ਅਤੇ 335 ਕਿਲੋ ਖੀਰ ਮਹੱਈਆ ਕਰਵਾਈ ਗਈ¢ ਇਸੇ ਤਰ੍ਹਾਾ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਦੀ ਅਗਵਾਈ ਵਿੱਚ ਮੰਡੀ ਬੋਰਡ ਦੇ ਕਰਮਚਾਰੀਆਾ ਵਲੋਂ ਕਰਫ਼ਿਊ ਦੌਰਾਨ 5738 ਕੁਇੰਟਲ ਫ਼ਲ ਅਤੇ ਸਬਜ਼ੀਆਾ ਘਰਾਾ ਤੱਕ ਯਕੀਨੀ ਬਣਾਈਆਾ ਗਈਆਾ ਤਾਾ ਕਿ ਲੋਕਾਾ ਨੂੰ ਕਿਸੇ ਤਰ੍ਹਾਾ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ¢ ਇਸੇ ਤਰ੍ਹਾਾ ਜਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਲੋਂ ਵੀ ਵੱਖ-ਵੱਖ ਟੀਮਾਾ ਰਾਹੀਂ ਕਰਿਆਨਾ ਅਤੇ ਹੋਰ ਜਰੂਰੀ ਸਮਾਨ ਨੂੰ ਲੋਕਾਾ ਦੇ ਪਹੁੰਚ ਗੋਚਰ ਬਣਾਇਆ ਗਿਆ¢ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਾ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ¢
..
http://beta.ajitjalandhar.com/news/20200402/167/3023304.cms#3023304