ਰਾਹੋਂ, 9 ਮਾਰਚ (ਬਲਬੀਰ ਸਿੰਘ ਰੂਬੀ)-ਬੀਤੀ ਰਾਤ ਰਾਹੋਂ-ਮਾਛੀਵਾੜਾ ਰੋਡ `ਤੇ ਵਿਸ਼ਵਕਰਮਾ ਮੰਦਰ ਦੇ ਨਜ਼ਦੀਕ ਇਕ ਟਿੱਪਰ ਤੇ ਦਸ ਟਾਇਰੀ ਟਰਾਲੇ ਦੀ ਟੱਕਰ ਹੋਣ ਨਾਲ ਸੜਕ ਕਿਨਾਰੇ ਬਣੀ ਚਾਰ ਦੀਵਾਰੀ ਢਾਉਣ ਦਾ ਸਮਾਚਾਰ ਮਿਲਿਆ ਹੈ | ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਬੀਤੀ ਰਾਤ ਰਾਹੋਂ-ਮਾਛੀਵਾੜਾ ਰੋਡ `ਤੇ ਇਕ ਟਿੱਪਰ (ਪੀ.ਬੀ.11 ਬੀ.ਐਨ 8615) ਜੋ ਕਿ ਟਰਾਲੇ (ਪੀ.ਬੀ.11 ਬੀ.ਏ. 5168 `ਚ ਜਾ ਟਕਰਾਇਆ | ਉਨ੍ਹਾਂ ਦੱਸਿਆ ਕਿ ਬੇਕਾਬੂ ਹੋਇਆ ਟਿੱਪਰ ਸੜਕ ਦੇ ਹੇਠਾਂ ਉੱਤਰ ਕੇ ਇਕ ਚਾਰ ਦੀਵਾਰੀ ਨਾਲ ਜਾ ਟਕਰਾਇਆ, ਇਥੇ ਰਾਤ ਹੋਣ ਕਰ ਕੇ ਜਾਨੀ ਨੁਕਸਾਨ ਤੋਂ ਤਾਂ ਬਚਾਓ ਹੋ ਗਿਆ, ਪਰ ਕਰੀਬ 20 ਫੁੱਟ ਚਾਰ ਦੀਵਾਰੀ ਬੁਰੀ ਤਰ੍ਹਾਂ ਟੁੱਟ ਕੇ ਡਿਗ ਪਈ | ਪਲਾਟ ਦੇ ਮਾਲਕ ਜਰਨੈਲ ਸਿੰਘ ਸੇਵਾ ਮੁਕਤ ਕਾਨੂੰਗੋ ਵਾਸੀ ਮੱਲਪੁਰ ਨੇ ਇਨ੍ਹਾਂ ਟਰੱਕ ਡਰਾਈਵਰਾਂ ਤੋਂ ਉਨ੍ਹਾਂ ਦਾ ਨਾਂਅ ਪਤਾ ਪੁੱਛਿਆ ਤੇ ਮੁਆਵਜ਼ੇ ਦੀ ਮੰਗ ਕੀਤੀ, ਤਾਂ ਉਕਤ ਡਰਾਈਵਰ ਟਰੱਕ ਤੇ ਟਿੱਪਰ ਲੈ ਕੇ ਫ਼ਰਾਰ ਹੋ ਗਏ | ਜਰਨੈਲ ਸਿੰਘ ਵਲੋਂ ਇਨ੍ਹਾਂ ਟਰੱਕ ਡਰਾਈਵਰਾਂ ਦੇ ਿਖ਼ਲਾਫ਼ ਥਾਣਾ ਰਾਹੋਂ ਵਿਖੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਤੇ ਨੁਕਸਾਨ ਦਾ ਮੁਆਵਜ਼ਾ ਨਾ ਦੇਣ `ਤੇ ਸ਼ਿਕਾਇਤ ਦਰਜ ਕਰਵਾਈ ਹੈ |
..
http://beta.ajitjalandhar.com/news/20200310/11/2999279.cms#2999279