ਸਿਓਲ, 24 ਫਰਵਰੀ- ਦੱਖਣੀ ਕੋਰਿਆ `ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਭਗ 763 ਹੋ ਗਈ ਹੈ ਜਦ ਕਿ ਇਹ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਦੱਖਣੀ ਕੋਰਿਆ `ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 161 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 18 ਲੋਕ ਇਸ ਬਿਆਰੀ ਨਾਲ ਪੀੜਤ ਹਨ ਅਤੇ 8720 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
..
http://beta.ajitjalandhar.com/news/20200224/51/2981410.cms#2981410