ਕਰਤਾਰਪੁਰ/ਜਲੰਧਰ, 11 ਜੂਨ (ਜਸਵੰਤ ਵਰਮਾ, ਧੀਰਪੁਰ, ਲੋਹੀਆ)-ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਦੀ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਖੂਫ਼ੀਆਂ ਇਤਲਾਹ ਮਿਲਣ `ਤੇ ਸਪੈਸ਼ਲ ਨਾਕਬੰਦੀ ਚੈਕਿੰਗ ਪੱਪੀ ਵੈਸ਼ਨੋ ਢਾਬਾ ਪਿੰਡ ਦਿਆਲਪੁਰ ਥਾਣਾ ਕਰਤਾਰਪੁਰ ਵਿਖੇ ਲਗਾਈ ਗਈ | ਚੈਕਿੰਗ ਦੌਰਾਨ ਕਾਰ ਨੰਬਰ ਡੀ.ਐੱਲ.1.ਸੀ.ਐੱਮ. 0969 ਮਰਸਡੀਜ਼ ਅਤੇ ਕਾਰ ਨੰਬਰ ਪੀ.ਬੀ.02.ਬੀ.ਈ.9013 ਵੈਗਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਦੋਵਾਂ ਕਾਰਾਂ ਦੇ ਡੈਸ਼ ਬੋਰਡ `ਚੋਂ 50-50 ਗ੍ਰਾਮ ਕੁੱਲ 100 ਗ੍ਰਾਮ ਹੈਰੋਇਨ ਬਰਾਮਦ ਹੋਈ | ਮਰਸਡੀਜ਼ ਕਾਰ ਦੇ ਚਾਲਕ ਨੇ ਆਪਣਾ ਨਾਂਅ ਗੋਲਡੀ ਮਸੀਹ ਪੁੱਤਰ ਜੋਗਿੰਦਰ ਮਸੀਹ ਵਾਸੀ ਤਪਾਲਾ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਹਾਲ ਨਿਵਾਸੀ ਪ੍ਰੇਮ ਗਲੀ ਲੱਕੜ ਮੰਡੀ ਦੋਰਾਹਾ (ਲੁਧਿਆਣਾ) ਅਤੇ ਨਾਲ ਬੈਠੇ ਨੌਜਵਾਨ ਨੇ ਆਪਣਾ ਨਾਂਅ ਮੇਜਰ ਸਿੰਘ ਉਰਫ਼ ਹਰਪਾਲ ਪੁੱਤਰ ਲਖਵਿੰਦਰ ਸਿੰਘ ਵਾਸੀ ਤਪਾਲਾ ਥਾਣਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੱਸੀ | ਵੋਕਸਵੈਗਨ ਦੇ ਚਾਲਕ ਨੇ ਆਪਣਾ ਨਾਂਅ ਜਸਵੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਨਿਊ ਸ਼ਹੀਦ ਊਧਮ ਸਿੰਘ ਨਗਰ ਤਰਨ-ਤਾਰਨ (ਅੰਮਿ੍ਤਸਰ) ਦੱਸਿਆ | ਪੁਲਿਸ ਨੇ ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਗੋਲਡੀ ਿਖ਼ਲਾਫ਼ ਪਹਿਲਾਂ ਵੱਖ-ਵੱਖ ਥਾਣਿਆਂ ਵਿਚ 4 ਅਤੇ ਜਸਵੀਰ ਸਿੰਘ ਿਖ਼ਲਾਫ਼ 7 ਮੁਕੱਦਮੇ ਦਰਜ ਹਨ |..
http://beta.ajitjalandhar.com/news/20200612/8/3080074.cms#3080074