ਸ਼ਾਹਕੋਟ, 6 ਸਤੰਬਰ (ਸੁਖਦੀਪ ਸਿੰਘ, ਦਲਜੀਤ ਸਚਦੇਵਾ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਐੱਸ.ਪੀ. (ਇਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਮਨਪ੍ਰੀਤ ਸਿੰਘ ਢਿੱਲੋਂ ਤੇ ਡੀ.ਐੱਸ.ਪੀ. (ਡਿਟੈਕਟਿਵ) ਜਲੰਧਰ (ਦਿਹਾਤੀ) ਰਣਜੀਤ ਸਿੰਘ ਬਧੇਸ਼ਾ, ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਜਲੰਧਰ (ਦਿਹਾਤੀ) ਦੇ ਇੰਚਾਰਜ ਸੁਰਿੰਦਰ ਸਿੰਘ ਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਨੇ ਮੁਕੱਦਮਾ ਨੰਬਰ 245 ਮਿਤੀ 20.08.2020 ਅ/ਧ 307, 34 ਭ:ਦ: 25 ਅਸਲ੍ਹਾ ਐਕਟ ਥਾਣਾ ਸ਼ਾਹਕੋਟ ਦੀ ਤਫਤੀਸ਼ ਦੌਰਾਨ ਅੰਨ੍ਹੇ ਕੇਸ ਦੀ ਤਫਤੀਸ਼ ਦੌਰਾਨ ਗੁਪਤ ਸੂਚਨਾ ਦੇ ਅਧਾਰ `ਤੇ ਮੁੱਕਦਮੇ ਦੇ 5 ਦੋਸ਼ੀਆਂ ਨੂੰ ਇਕ ਦੇਸੀ ਪਿਸਤੌਲ, ਇਕ ਪਿਸਤੌਲ, ਨਕਦੀ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ.ਐੱਸ.ਪੀ. (ਡਿਟੈਕਟਿਵ) ਰਣਜੀਤ ਸਿੰਘ ਬਧੇਸ਼ਾ ਤੇ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਕੱਦਮੇ `ਚ ਦੋਸ਼ੀ ਰਾਜਨਦੀਪ ਸਿੰਘ ਉਰਫ਼ ਰਾਜਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੋਹਾੜ ਖੁਰਦ (ਸ਼ਾਹਕੋਟ), ਕੰਵਰਜੀਤ ਸਿੰਘ ਉਰਫ਼ ਕੰਮੂ ਪੁੱਤਰ ਪਰਮਜੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਨਿਰਮਲ ਸਿੰਘ, ਹਰਜੀਤ ਸਿੰਘ ਉਰਫ਼ ਜੀਤਾ ਪੁੱਤਰ ਲਾਲ ਸਿੰਘ ਵਾਸੀ ਪਿੰਡ ਭੋਡੀਵਾਲ ਥਾਣਾ ਧਰਮਕੋਟ (ਮੋਗਾ) ਅਤੇ ਕਰਮਵੀਰ ਸਿੰਘ ਉਰਫ ਗੋਪੀ ਪੁੱਤਰ ਧਰਮਵੀਰ ਸਿੰਘ ਵਾਸੀ ਪਿੰਡ ਮੂਲੇਵਾਲ ਅਰਾਈਆਂ ਥਾਣਾ (ਸ਼ਾਹਕੋਟ) ਨੂੰ ਨਾਮਜ਼ਦ ਕਰਕੇ ਪਿੰਡ ਕੋਹਾੜ ਖੁਰਦ ਤੋਂ ਗਿ੍ਫ਼ਤਾਰ ਕੀਤਾ ਤੇ ਇਨ੍ਹਾਂ ਦੋਸ਼ੀਆਂ ਵਲੋਂ ਵਾਰਦਾਤ ਵਿਚ ਵਰਤਿਆ ਗਿਆ ਇਕ ਦੇਸੀ ਪਿਸਤੌਲ 32 ਬੋਰ ਸਮੇਤ 5 ਜ਼ਿੰਦਾ ਰੌਾਦ, ਇਕ ਪਿਸਤੌਲ 315 ਬੋਰ ਸਮੇਤ 2 ਜ਼ਿੰਦਾ ਰੌਾਦ, 10 ਹਜ਼ਾਰ ਰੁਪਏ ਤੇ ਇਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰ- ਪੀ.ਬੀ.-29 ਈ-9021 ਬਰਾਮਦ ਕੀਤਾ ਹੈ | ਇਸ ਤੋਂ ਬਾਅਦ ਦੋਸ਼ੀ ਰਾਜਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਮੁਕੱਦਮੇ ਦੀ ਵਾਰਦਾਤ ਵਿਚ ਉਸ ਨਾਲ ਕਰਮਵੀਰ ਸਿੰਘ ਉਰਫ਼ ਗੋਪੀ ਤੇ ਪਰਮਿੰਦਰ ਸਿੰਘ ਉਰਫ਼ ਪਿੰਦਾ ਪੁੱਤਰ ਤਰਸੇਮ ਸਿੰਘ ਵਾਸੀ ਸੈਦ ਮੁਹੰਮਦ ਸ਼ਾਹ ਵਾਲਾ ਥਾਣਾ ਧਰਮਕੋਟ ਨੇ ਆਪਸ ਵਿਚ ਸਾਜਿਸ਼ ਰੱਚ ਕੇ ਘਟਨਾ ਨੂੰ ਅੰਜਾਮ ਦਿੱਤਾ ਤੇ ਨੌਜਵਾਨ ਦਿਲਪ੍ਰੀਤ ਸਿੰਘ ਨੂੰ ਗੋਲੀਆਂ ਮਾਰਨ ਲਈ ਕੰਵਰਜੀਤ ਸਿੰਘ ਉਰਫ ਕੰਮੂ ਨੇ ਇਨ੍ਹਾਂ ਨੂੰ 40 ਹਜ਼ਾਰ ਰੁਪਏ ਸੁਪਾਰੀ ਵਜੋਂ ਦਿੱਤੇ ਸਨ |..
http://beta.ajitjalandhar.com/news/20200907/8/3170505.cms#3170505