ਨਡਾਲਾ, 29 ਜੁਲਾਈ (ਮਾਨ)-ਨਡਾਲਾ ਵਿਖੇ ਭੋਗਪੁਰ ਤੋਂ ਨਡਾਲਾ ਦਵਾਈ ਲੈਣ ਆਏ ਪਰਿਵਾਰ ਦਾ ਚੋਰਾਂ ਵਲੋਂ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਮੋਟਰਸਾਈਕਲ ਮਾਲਕ ਗੁਰਨਾਮ ਸਿੰਘ ਵਾਸੀ ਲਾਧੜਾਂ(ਭੋਗਪੁਰ) ਨੇ ਦੱਸਿਆ ਕਿ ਮੇਰੀ ਨੂੰ ਹ ਅਤੇ ਭਤੀਜਾ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ. 08 ਡੀ.ਆਰ. 9246 `ਤੇ ਦੁਪਹਿਰ 2 ਵਜੇ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨੇੜੇ ਨਰਸ ਕੋਲੋਂ ਦਵਾਈ ਲੈਣ ਲਈ ਪਹੁੰਚੇ, ਜਦ 10 ਮਿੰਟ ਬਾਅਦ ਦਵਾਈ ਲੈ ਕੇ ਬਾਹਰ ਨਿਕਲੇ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ | ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ `ਚ ਕੈਦ ਹੋ ਗਈ ਹੈ | ਇਸ ਸਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |..
http://beta.ajitjalandhar.com/news/20200730/9/3129653.cms#3129653