ਰਾਹੋਂ, 21 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਵੱਲੋਂ ਦੋ ਸਕੇ ਭਰਾਵਾਂ ਨੂੰ 130 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਐੱਸ.ਐਚ.ਓ. ਥਾਣਾ ਰਾਹੋਂ ਗੌਰਵ ਧੀਰ ਨੇ ਦੱਸਿਆ ਕਿ ਨਸ਼ੇ ਦਾ ਵਪਾਰ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਦੀ ਮੁਹਿੰਮ ਦੌਰਾਨ ਏ.ਐੱਸ.ਆਈ. ਕਰਮਜੀਤ ਸਿੰਘ ਨੇ ਰਾਮਸਰ ਮੰਦਰ ਦੇ ਨਜ਼ਦੀਕ ਨਾਕਾ ਲਾਇਆ ਹੋਇਆ ਸੀ ਕਿ ਸਕੂਟਰੀ ਨੰਬਰ ਪੀ.ਬੀ 32 ਜੈਡ 9394 `ਤੇ ਸਵਾਰ ਦੋ ਨੌਜਵਾਨਾਂ ਦੀ ਸਕੂਟਰੀ ਦੀ ਤਲਾਸ਼ੀ ਲੈਣ ਤੇ ਡਿੱਗੀ ਵਿਚੋਂ 130 ਨਸ਼ੀਲੇ ਟੀਕੇ ਬਰਾਮਦ ਹੋਏ | ਪੁੱਛਗਿੱਛ ਕਰਨ ਤੇ ਉਕਤ ਵਿਅਕਤੀਆਂ ਨੇ ਆਪਣਾ ਨਾਂ ਸੁਲਤਾਨ ਮੁਹੰਮਦ ਪੁੱਤਰ ਸਲਾਮਤ ਅਤੇ ਮੁਲਤਾਨ ਮੁਹੰਮਦ ਪੁੱਤਰ ਸਲਾਮਤ ਦੋਵੇਂ ਵਾਸੀ ਮੁਹੱਲਾ ਜਗੋਤਿਆ ਰਾਹੋਂ ਦੱਸਿਆ | ਪੁਲਿਸ ਨੇ ਦੋਵਾਂ ਭਰਾਵਾਂ ਨੂੰ ਹਿਰਾਸਤ ਵਿਚ ਲੈ ਕੇ ਐਨ.ਡੀ.ਪੀ.ਐੱਸ.ਐਕਟ 1985 ਤਹਿਤ ਮੁਕੱਦਮਾ ਨੰਬਰ 132 ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੋਂ ਮਾਨਯੋਗ ਅਦਾਲਤ ਵਲੋਂ ਉਕਤ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ |..
http://beta.ajitjalandhar.com/news/20191022/11/2836244.cms#2836244