ਅੰਮਿ੍ਤਸਰ, 10 ਦਸੰਬਰ (ਰੇਸ਼ਮ ਸਿੰਘ)-ਥਾਣਾ ਖਿਲਚੀਆ ਦੇ ਖੇਤਰ ਪੰਜਾਬ ਐਾਡ ਸਿੰਧ ਬੈਂਕ ਛੱਜਲਵੱਡੀ `ਚ ਹੋਈ ਬੈਂਕ ਡਕੈਤੀ ਦੇ ਮਾਮਲੇ `ਚ ਪੁਲਿਸ ਵਲੋਂ 3 ਦੋਸ਼ੀਆਂ ਦੇ ਸਕੈਚ ਜਾਰੀ ਕੀਤੇ ਹਨ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ | ਪੁਲਿਸ ਅਨੁਸਾਰ ਬੀਤੇ 7 ਦਸੰਬਰ ਨੂੰ ਇਹ ਤਿੰਨੋ ਨੌਜਵਾਨ ਹਥਿਆਰਾਂ ਨਾਲ ਲੈਸ ਸਨ ਤੇ ਇਨ੍ਹਾਂ ਨੌਜਵਾਨਾਂ ਦੁਆਰਾ ਪਿਸਤੌਲ ਵਿਖਾ ਕੇ ਬੈਂਕ `ਚੋਂ 7 ਲੱਖ 83 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਗਈ ਤੇ ਬੈਂਕ ਦੇ ਗਾਰਡ ਕੋਲੋਂ ਉਸ ਦੀ ਬੰਦੂਕ ਵੀ ਖੋਹ ਕੇ ਲੈ ਗਏ ਸਨ | ਬੈਂਕ ਦੇ ਮੈਨੇਜਰ ਰਾਮ ਨਰਾਇਣ ਦੇ ਬਿਆਨਾਂ `ਤੇ ਪੁਲਿਸ ਵਲੋਂ ਇਸ ਸਬੰਧੀ ਥਾਣਾ ਖਿਲਚੀਆ ਵਿਖੇ ਪਰਚਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਜਾਰੀ ਸਕੈਚਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ..
http://beta.ajitjalandhar.com/news/20191211/13/2894060.cms#2894060