ਬਾਘਾ ਪੁਰਾਣਾ, 19 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਦੇ ਸਬੰਧ `ਚ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਵਲੋਂ ਸਖ਼ਤ ਪਾਬੰਦੀਆਂ ਲਗਾਈਆ ਹੋਈਆ ਹਨ ਜਿਨ੍ਹਾਂ ਦੀ ਉਲੰਘਣ ਕਰਨ ਦੇ ਦੋਸ਼ `ਚ ਸੀਮੈਂਟ ਦੇ ਭਰੇ ਹੋਏ ਦੋ ਟਰੱਕ ਅਤੇ ਇਕ ਕੈਂਟਰ ਕਾਬੂ ਕਰਕੇ 8 ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਏ.ਐੱਸ.ਆਈ ਰਘਵਿੰਦਰ ਪ੍ਰਸ਼ਾਦ ਆਪਣੀ ਪੁਲਿਸ ਪਾਰਟੀ ਸਮੇਤ ਕਰਫ਼ਿਊ ਦੇ ਹੁਕਮਾਂ ਦੀ ਪਾਲਣਾ ਕਰਾਉਣ ਲਈ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ ਤਾਂ ਜੈ ਸਿੰਘ ਵਾਲਾ ਸੜਕ ਵੱਲੋਂ ਦੋ ਟਰੱਕ ਅਤੇ ਇੱਕ ਆਈਸ਼ਰ ਕੈਂਟਰ ਨੂੰ ਰੋਕ ਕੇ ਉਨ੍ਹਾਂ ਕਾਬੂ ਕੀਤਾ ਅਤੇ ਟਰੱਕ ਨੰਬਰ ਪੀ.ਬੀ. 29 ਐਫ 9117 ਦੇ ਡਰਾਈਵਰ ਗੁਲਜ਼ਾਰ ਸਿੰਘ ਵਾਸੀ ਬੋਪਾਰਾਏ ਅਤੇ ਉਸ ਦੇ ਨਾਲ ਬੈਠੇ ਅਵਤਾਰ ਸਿੰਘ ਵਾਸੀ ਦਿਆਲਪੁਰਾ ਟਰੱਕ ਮਾਲਕ ਨੇ ਦੱਸਿਆ ਕਿ ਉਹ ਜੈ ਸਿੰਘ ਵਾਲਾ ਸੜਕ ਉੱਪਰ ਹੇਮਕੁੰਟ ਕੋਲਡ ਸਟੋਰ ਸੀਮੈਂਟ `ਚੋਂ 700 ਬੋਰੀਆਂ ਸੀਮੈਂਟ ਵੇਚਣ ਲਈ ਲੈ ਕੇ ਜਾ ਰਹੇ ਸੀ | ਕੈਂਟਰ ਪੀ.ਬੀ 10 ਐਫ ਬੀ 9516 ਦੇ ਡਰਾਈਵਰ ਜਰਨੈਲ ਸਿੰਘ ਅਤੇ ਨਾਲ ਬੈਠੇ ਦਵਿੰਦਰ ਸਿੰਘ ਵਾਸੀਆਨ ਪਿੰਡ ਕੋਠੇ ਅੱਠ ਚੱਕ ਜਗਰਾਓ ਨੇ ਦੱਸਿਆ ਕਿ ਉਹ 200 ਬੋਰੀਆਂ ਸੀਮੈਂਟ ਲੈ ਕੇ ਜਾ ਰਹੇ ਸੀ, ਉਨ੍ਹਾਂ ਦੇ ਨਾਲ ਮੱਖਣ ਲਾਲ ਤੇ ਮੰਗਲ ਸਿੰਘ ਵਾਸੀਆਨ ਮਹੰਤਾਂ ਵਾਲੀ ਗਲੀ ਬਾਘਾ ਪੁਰਾਣਾ ਦੇ ਮਜ਼ਦੂਰ ਵੀ ਸਨ | ਟਰੱਕ ਨੰਬਰ ਪੀ.ਬੀ 23 ਜੀ 8927 ਦੇ ਡਰਾਈਵਰ ਗੁਰਪ੍ਰੀਤ ਸਿੰਘ ਅਤੇ ਉਸ ਦੇ ਨਾਲ ਬੈਠੇ ਲਖਵਿੰਦਰ ਸਿੰਘ ਵਾਸੀਆਨ ਵਾਰਡ 14 ਬਾਬਾ ਜੀਵਨ ਸਿੰਘ ਨਗਰ ਬਾਘਾ ਪੁਰਾਣਾ ਨੇ ਦੱਸਿਆ ਕਿ ਉਹ 600 ਬੋਰੀਆਂ ਸੀਮੈਂਟ ਲੈ ਕੇ ਜਾ ਰਹੇ ਸੀ | ਏ.ਐੱਸ.ਆਈ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਇਨ੍ਹਾਂ ਕੋਲ ਕਰਫ਼ਿਊ ਪਾਸ ਅਤੇ ਸੀਮੈਂਟ ਦੀ ਬਿਲਟੀ ਵੀ ਨਹੀਂ ਸੀ ਜਿਨ੍ਹਾਂ ਿਖ਼ਲਾਫ਼ ਪੁਲਿਸ ਥਾਣਾ ਬਾਘਾ ਪੁਰਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਪੁਲਿਸ ਕਾਰਵਾਈ ਜਾਰੀ ਹੈ |..
http://beta.ajitjalandhar.com/edition/20200420/163.cms