ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)-ਡੀ. ਐਸ. ਪੀ. ਰਾਜਨਪ੍ਰਮਿੰਦਰ ਸਿੰਘ ਨੇ ਖੰਨਾ ਪੁਲਿਸ ਦੇ ਐਸ. ਐਚ. ਓ. ਬਲਜਿੰਦਰ ਸਿੰਘ, ਥਾਣੇਦਾਰ ਅਕਾਸ ਦੱਤ ਦੀ ਵਿਸ਼ੇਸ਼ ਟੀਮ ਵਲੋਂ ਕਥਿਤ ਰੂਪ ਵਿਚ ਪਿਸਤੌਲ ਦੀ ਨੋਕ `ਤੇ ਖੋਹੇ ਟਰੱਕ ਅਤੇ ਡਰਾਈਵਰ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਕਰੀਬ ਇਕ ਹਫ਼ਤੇ `ਚ ਹੱਲ ਕਰ ਲਏ ਜਾਣ `ਤੇ ਖੰਨਾ ਪੁਲਿਸ ਨੂੰ ਸ਼ਾਬਾਸ਼ ਦਿੰਦਿਆਂ ਦੱਸਿਆ ਕਿ ਅਸਲ ਵਿਚ ਨਾ ਤਾਂ ਪਿਸਤੌਲ ਦੀ ਨੋਕ `ਤੇ ਕੋਈ ਲੁੱਟ ਖੋਹ ਹੋਈ ਸੀ ਅਤੇ ਨਾ ਹੀ ਡਰਾਈਵਰ ਨੂੰ ਅਗਵਾ ਕੀਤਾ ਗਿਆ ਸੀ | ਡੀ. ਐਸ. ਪੀ. ਨੇ ਦੱਸਿਆ ਕਿ ਥਾਣਾ ਸਦਰ ਖੰਨਾ ਵਿਖੇ 25 ਅਕਤੂਬਰ ਨੂੰ ਪੱਪੂ ਸਿੰਘ ਵਾਸੀ ਪਿੰਡ ਧੱਲੇਕੇ ਥਾਣਾ ਘੱਲ ਕਲਾਂ ਜ਼ਿਲ੍ਹਾ ਮੋਗਾ ਨੇ ਸ਼ਿਕਾਇਤ ਕੀਤੀ ਸੀ ਕਿ ਮੈਂ ਆਪਣੇ ਟਰੱਕ ਨੰਬਰ ਪੀ. ਬੀ 13 ਡਬਲਿਊ 9517 ਜਿਸ ਵਿਚ 18 ਟਨ ਪਲਾਸਟਿਕ ਦਾਣਾ ਲੱਦਿਆ ਹੋਇਆ ਸੀ, ਲੈ ਕੇ ਪਾਣੀਪਤ ਤੋਂ ਲੁਧਿਆਣਾ ਜਾ ਰਿਹਾ ਸੀ ਤਾਂ ਕਰੀਬ 11:30 ਵਜੇ ਪਿੰਡ ਦਹਿੜੂ ਕੋਲ ਇਕ ਵਿਅਕਤੀ ਨੇ ਰੁਕਣ ਦਾ ਇਸ਼ਾਰਾ ਕੀਤਾ | ਮੈਂ ਪੁਲਿਸ ਵਾਲਾ ਸਮਝ ਕੇ ਗੱਡੀ ਰੋਕ ਲਈ ਏਨੇ `ਚ ਦੂਜੀ ਸਾਈਡ ਤੋਂ ਇਕ ਵਿਅਕਤੀ ਗੱਡੀ ਵਿਚ ਆ ਚੜਿ੍ਹਆ | ਉਸ ਨੇ ਪਿਸਤੌਲ ਨੁਮਾ ਚੀਜ਼ ਜੋ ਕੱਪੜੇ ਨਾਲ ਢਕੀ ਹੋਈ ਸੀ (ਬਾਕੀ ਸਫ਼ਾ 8 `ਤੇ)
ਮੇਰੇ ਸਿੱਧੇ ਮੱਥੇ `ਤੇ ਲਗਾ ਲਈ ਤੇ ਚੁੱਪ ਰਹਿਣ ਲਈ ਕਿਹਾ | ਡਰਾਈਵਰ ਸਾਈਡ ਵੱਲ ਖੜੇ ਵਿਅਕਤੀ ਨੇ ਮੈਨੂੰ ਟਰੱਕ ਤੋਂ ਹੇਠਾਂ ਉਤਰਨ ਲਈ ਕਿਹਾ | ਜਦੋਂ ਮੈ ਆਪਣੀ ਗੱਡੀ ਵਿਚੋਂ ਉਤਰਿਆ ਤਾਂ ਇਨ੍ਹਾਂ `ਚੋਂ ਇਕ ਵਿਅਕਤੀ ਨੇ ਮੇਰੀ ਗੱਡੀ ਭਜਾ ਲਈ, ਜਦਕਿ ਦੂਜੇ ਵਿਅਕਤੀ ਨੇ ਮੈਨੂੰ ਬੋਲੈਰੋ ਗੱਡੀ `ਚ ਬਿਠਾ ਲਿਆ, ਜਿਸ ਵਿਚ ਪਹਿਲਾਂ ਤੋ ਹੀ 2 ਹੋਰ ਵਿਅਕਤੀ ਸਵਾਰ ਸਨ, ਉਨ੍ਹਾਂ ਨੇ ਮੇਰੇ ਉੱਪਰ ਕੋਈ ਕੱਪੜਾ ਪਾ ਦਿੱਤਾ ਤੇ ਮੈਨੂੰ ਉੱਥੋਂ ਲੈ ਕੇ ਤੁਰ ਪਏ | ਜੋ ਉਸੇ ਹਾਲਤ `ਚ ਲੰਮਾ ਸਮਾਂ ਘੁੰਮਾ ਕੇ ਸਵੇਰੇ ਕਰੀਬ 4 ਵਜੇ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਵਿਖੇ ਉਤਾਰ ਗਏ | ..
http://beta.ajitjalandhar.com/edition/20191104/24.cms