pakistan pigeon in rajasthan: ਜੈਪੁਰ: ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ । ਇਹ ਕੋਸ਼ਿਸ਼ਾਂ ਦੇ ਚੱਲਦਿਆਂ ਹੁਣ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਇੱਕ ਪਾਕਿਸਤਾਨੀ ਕਬੂਤਰ ਫੜਿਆ ਗਿਆ ਹੈ । ਇਸ ਕਬੂਤਰ ਨੇ ਭਾਰਤੀ ਜਾਂਚ ਏਜੰਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ । ਦਰਅਸਲ, ਇਹ ਕਬੂਤਰ 3 ਦਿਨ ਪਹਿਲਾਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲੇ ਦੇ ਨੇੜਲੇ ਸ਼੍ਰੀਕਰਨਪੁਰ ਇਲਾਕੇ ਵਿੱਚ ਸਥਿਤ 61-ਐੱਫ ਪਿੰਡ ਵਿੱਚ ਮਿਲਿਆ ਸੀ । ਕਬੂਤਰ ਇਕ ਕਿਸਾਨ ਲਖਵਿੰਦਰ ਸਿੰਘ ਦੇ ਖੇਤ ਵਿੱਚ ਜਾ ਕੇ ਬੈਠਿਆ ਸੀ । ਕਬੂਤਰ ਸ਼ੱਕੀ ਨਜ਼ਰ ਆਉਣ ‘ਤੇ ਕਿਸਾਨ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ । ਜਿਸਦੇ ਬਾਅਦ ਪੁਲਿਸ ਤੇ ਬੀਐੱਸਐੱਫ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਕਬੂਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਗਏ ।ਜਿਸ ਤੋਂ ਬਾਅਦ ਕਬੂਤਰ ਨੂੰ ਦੋ ਦਿਨਾਂ ਤੱਕ ਸ਼੍ਰੀਕਰਣਪੁਰ ਪੁਲਿਸ ਥਾਣੇ ਵਿੱਚ ਇਕ ਪਿੰਜਰੇ ਵਿੱਚ ਰੱਖਿਆ ਗਿਆ ਹੈ । ਬੀਐੱਸਐੱਫ ਤੇ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਜਾਂਚ ਕਰਨ ਤੋਂ ਬਾਅਦ ਹੋਰ ਜਾਂਚ ਏਜੰਸੀਆਂ ਨੂੰ ਇਸਦੀ ਸੂਚਨਾ ਦਿੱਤੀ । ਪੁਲਸ ਵਲੋਂ ਜਾਂਚ ਕਰਨ ਮਗਰੋਂ ਹੁਣ ਜਾਂਚ ਏਜੰਸੀਆਂ ਨੂੰ ਸੂਚਨਾ ਦਿੱਤੀ ਗਈ। ਮੰਗਲਵਾਰ ਨੂੰ ਇਸ ਕਬੂਤਰ ਨੂੰ ਬੀਕਾਨੇਰ ਦੇ ਵੈਟੇਨਰੀ ਕਾਲਜ ਵਿੱਚ ਲਿਜਾਇਆ ਗਿਆ । ਜਿੱਥੇ ਇਸਦੀ ਅੱਗੇ ਦੀ ਜਾਂਚ ਕੀਤੀ ਜਾਵੇਗੀ ।ਇਸ ਸਬੰਧੀ ਜਾਣਕਰੀ ਦਿੰਦਿਆਂ ਕਰਨਪੁਰ ਪੁਲਿਸ ਥਾਣੇ ਦੇ ਹੈੱਡ ਕਾਂਸਟੇਬਲ ਮਹਿੰਦਰ ਰਾਮ ਨੇ ਦੱਸਿਆ ਕਿ ਕਬੂਤਰ ਦੇ ਖੰਭ ‘ਤੇ ਸੱਜੇ ਪਾਸੇ ਵੱਲ ਉਰਦੂ ਭਾਸ਼ਾ ਵਿੱਚ ਇੱਕ ਮੋਹਰ ਲੱਗੀ ਹੋਈ ਹੈ ਤੇ ਇਸਦੇ ਨਾਲ ਹੀ 10 ਅੰਕਾਂ ਵਿੱਚ ਨੰਬਰ ਵੀ ਲਿਖੇ ਹੋਏ ਹਨ । ਕਬੂਤਰ ਦੇ ਪੈਰਾਂ ਵਿੱਚ ਉਰਦੂ ਵਿੱਚ ਉਸਤਾਦ, ਅਖਤਰ ਅਤੇ ਇਰਫਾਨ ਲਿਖਿਆ ਹੋਇਆ ਹੈ ।ਇਸ ਮਾਮਲੇ ਵਿੱਚ ਮੰਨਿਆ ਜਾ ਰਿਹਾ ਕਿ ਇਹ ਕਿਸੇ ਤਰ੍ਹਾਂ ਦੇ ਕੋਡ ਵਰਡ ਹੋ ਸਕਦੇ ਹਨ । ਇਸ ਕਬੂਤਰ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਅਤੇ ਇੰਟੈਲੀਜੈਂਸ ਏਜੰਸੀ ਦੀ ਟੀਮ ਇਸ ਦੀ ਜਾਂਚ ਕਰ ਚੁੱਕੀਆਂ ਹਨ । ਹੁਣ ਇਸ ਨੂੰ ਅੱਗੇ ਦੀ ਜਾਂਚ ਲਈ ਵੈਟਰਨਰੀ ਕਾਲਜ ਲਿਆਂਦਾ ਗਿਆ ਹੈ ।..
https://www.punjabi.dailypost.in/news/national/pakistan-pigeon-in-rajasthan/