ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।
ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ ।
ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ।
ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/